ਕਾਲਿਦਾਸ ਦੇ ਮੇਘਦੂਤ ਬਾਰੇ ਬਾਬਾ ਨਾਗਾਜੁਰਨ

by

ਯੂਰਪ ਅਤੇ ਪੱਛਮੀ ਦੇਸ਼ਾਂ ਦੇ ਸਾਹਮਣੇ ਕਾਲਿਦਾਸ ਦੀ ਇਸ ਅਨੁਪਮ ਰਚਨਾ ਨੂੰ ਲਿਆਉਣ ਦਾ ਸੇਹਰਾ ਹੋਰੇਸ ਹੇਲਮਨ ਵਿਲਸਨ ਨੂੰ ਜਾਂਦਾ ਹੈ । ਉਨ੍ਹਾਂ ਨੇ ਇਸਦਾ ਅੰਗ੍ਰੇਜੀ ਅਨੁਵਾਦ ਕਲਾਉਡ ਮੈਸੇਂਜਰ ਸੰਨ 1813 ਵਿੱਚ ਕਲਕੱਤਾ ਤੋਂ ਪ੍ਰਕਾਸ਼ਿਤ ਕਰਵਾਇਆ ਸੀ । ਹਿੰਦੀ ਵਿੱਚ ਅਨੇਕਾਂ ਅਨੁਵਾਦ ਹੋਏ ਹਨ। ਕਰੀਬ ਅੱਠ ਨੌਂ । ਪਰ  ਪ੍ਰਸਿੱਧ ਕਵੀ ਅਤੇ ਨਾਵਲਕਾਰ ਬਾਬਾ ਨਾਗਾਜੁਰਨ ਦਾ ਅਨੁਵਾਦ ਸਭ ਤੋਂ ਜਿਆਦਾ ਪਿਆਰਾ ਲਗਦਾ ਹੈ । ਕਿਉਂਕਿ ਉਹ ਸਾਡੀ ਸਹਿਜ ਸਰਲ ਹਿੰਦੀ ਭਾਸ਼ਾ ਅਤੇ ਵਰਤਮਾਨ ਮੁਹਾਵਰਿਆਂ ਨਾਲ ਤਰੋ ਤਾਜਾ ਹੈ । ਉਨ੍ਹਾਂ ਦਾ ਯਕਸ਼ ਅਜੋਕੇ  ਕਿਸੇ ਵੀ ਬਿਰਹੋਂ ਵਿੰਨੇ ਪ੍ਰੇਮੀ ਵਰਗਾ ਹੀ ਹੈ ।ਹੇਠਲਾ ਬਿਰਤਾਂਤ ਬਾਬਾ ਨਾਗਾਜੁਰਨ ਦੇ ਹਿੰਦੀ ਅਨੁਵਾਦ ਦੀ ਭੂਮਿਕਾ ਵਿੱਚੋਂ ਹੈ :-

ਸ਼ਰਾਪਗ੍ਰਸਤ ਇੱਕ ਬਿਰਹਾ ਯਕਸ਼ ਨੇ ਬਰਸਾਤ ਦੇ ਉਮੜਦੇ ਬੱਦਲਾਂ ਨੂੰ ਵੇਖਿਆ ਤਾਂ ਬੇਚੈਨ ਹੋ ਉੱਠਿਆ । ਆਪਣੀ ਪ੍ਰਿਯਤਮਾ ਦੀ ਯਾਦ ਵਿੱਚ ਘਬਰਾ ਕੇ ਉਹਨੇ ਮੇਘ ਦੀ ਮਿੰਨਤ ਕੀਤੀ ਕਿ ਤੈਨੂੰ ਮੇਰਾ ਦੂਤ ਬਨਣਾ ਪਵੇਗਾ ਮੇਘ ਭਰਾਵਾ ! ਆਪਣੀ ਭਰਜਾਈ ਦੇ ਨਜ਼ਦੀਕ ਜਾਣਾ ਹੋਵੇਗਾ ਚਾਹੇ ਜਿਵੇਂ ਵੀ ਜਾਈਂ ,ਜਾਣਾ ਮਗਰ ਹੋਵੇਗਾ ਹੀ । ਤਕਲੀਫ ਤਾਂ ਤੈਨੂੰ ਇਸ ਵਿਚ ਜਰੂਰ ਹੋਵੇਗੀ ਲੇਕਿਨ ਭਰਾ ਦਾ ਕੰਮ ਭਰਾ ਨਹੀਂ ਕਰੇਗਾ ਤਾਂ ਕੌਣ ਕਰੇਗਾ ? …

ਭਾਰਤੀ ਕਵੀ ਦਾ ਇਹ ਅਨੂਠਾ ਖਿਆਲ ਸੀ । ਵੇਦ ‚ ਉਪਨਿਸ਼ਦ ਅਤੇ ਪ੍ਰਾਚੀਨ ਪ੍ਰਤਿਭਾ ਜਿੱਥੇ ਤੱਕ ਛਲਾਂਗ ਮਾਰ ਚੁੱਕੀ ਸੀ ਪਹਿਲੀ ਦਫਾ ਭਾਰਤੀ ਪ੍ਰਤਿਭਾ ਉਥੋਂ ਅੱਗੇ ਤੁਰੀ । ਬਰਸਾਤ ਦਾ ਮੇਘ ਆਪਣੀ ਮਸਤੀ ਵਿੱਚ ਸੀ‚ ਧੀਰ ਲਲਿਤ ਰਫ਼ਤਾਰ ਨਾਲ ਅਕਾਸ਼ ਦੀ ਸੈਰ ਕਰ ਰਿਹਾ ਸੀ ਉਹ । … ਪਰ ਚੇਤਨਾ ਦੀ ਗ੍ਰਿਫਤ ਵਿੱਚ ਪੈਕੇ ਗਿਆਨ-ਰਹਿਤ ਤਤ ਬਿਲਕੁਲ ਹੀ ਠਿਠਕ ਗਿਆ । ਕੁੱਝ ਬਸ ਨਹੀਂ ਚਲਿਆ ਮੇਘ ਦਾ‚ ਪੂਰੀ ਦੀ ਪੂਰੀ ਗੱਲ ਯਕਸ਼ ਦੀ ਉਸਨੂੰ ਸੁਣਨੀ ਪਈ । ਪ੍ਰਾਰਥਨਾ ਅਤੇ ਪਿਆਰ ਦਾ ਬੰਧਨ ਕੋਈ ਮਾਮੂਲੀ ਬੰਧਨ ਥੋੜ੍ਹੇ ਹੀ ਹੈ ?

– ਸੋ ਮੇਘ ਭਰਾ ਨੂੰ ਅਖੀਰ ਦੂਤ ਬਨਣਾ ਹੀ ਪਿਆ ।

ਮੇਘਦੂਤ ਦੀ ਕਲਪਨਾ ਕਾਲੀਦਾਸ ਦੀ ਮੌਲਕ ਕਲਪਨਾ ਸੀ‚ ਬਿਲਕੁਲ ਆਪਣੀ ਵਿਚਾਰ । …ਆਪਣੇ ਹਿੰਦ ਦੇ ਪੇਂਡੂ ਲੋਕ ਗੀਤਾਂ ਦੀ ਕੁੜੀਆਂ‚ ਅੱਜ ਵੀ ਤਾਂ ਇਹੀ ਕੰਮ ਲੈਂਦੀਆਂ ਹਨ ਬੱਦਲਾਂ ਤੋਂ !

ਦੂਤ ਦੇ ਰੂਪ ਵਿੱਚ ਮੇਘ ਨੂੰ ਯਕਸ਼ ਦੇ ਸਾਹਮਣੇ ਪੇਸ਼ ਕਰਨਾ ਮੌਲਕ ਤਾਂ ਸੀ ਹੀ‚ ਕਵੀ ਕਲਪਨਾ ਦਾ ਭਾਰਤੀ ਸੀਮਾਂਤ ਵੀ ਸੀ ਇਹ । ਸਾਉਣ ਦੇ ਮਹੀਨੇ ਗਰਦੋ ਗੁਬਾਰ ਅਕਾਸ਼ ਵਿੱਚ ਕਾਲੇ ਕਜਰਾਰੇ ਬੱਦਲ ਵੇਖਦੇ ਹੀ ਸਾਡਾ ਦਿਲ ਮਚਲਣ ਲੱਗਦਾ ਹੈ । ਜੇ ਕਿਤੇ‚ ਪ੍ਰੇਮੀ ਨਜ਼ਦੀਕ ਨਾ ਹੋਏ ਤਾਂ ਮਨ ਦੀ ਹਾਲਤ ਬਦਤਰ ਹੋ ਜਾਂਦੀ ਹੈ ; ਜੀ ਮੂਲੋਂ ਉਚਾਟ ਹੋ ਜਾਂਦਾ ਹੈ ‚ ਉਸ ਬਦਹਾਲੀ ਦਾ ਭਲਾ ਕੀ ਪੁੱਛਣਾ !
ਉਂਝ ਵੀ ਤਾਂ ਭਾਰਤੀ ਲੋਕ –ਮਨ ਤੇ ਮੇਘ ਛਾਇਆ ਹੋਇਆ ਹੈ । ਸਾਡੀ ਖੇਤੀ–ਗ੍ਰਿਹਸਤੀ ਉਸੇ ਤੇ
ਨਿਰਭਰ ਹੈ । ਇੱਥੇ ਮੇਘ ਕੇਵਲ ਅਕਾਸ਼ ਵਿੱਚ ਹੀ ਨਹੀਂ ਰਿਹਾ‚ਰਿਚਾਵਾਂ ਅਤੇ ਮੰਤਰਾਂ ਦੀ ਸਵਾਰੀ ਕੀਤੀ ਹੈ ਉਸਨੇ ।

ਮੇਘਦੂਤ ਵਿੱਚ 117 ਪਦ ਹਨ । ਉਨ੍ਹਾਂ ਵਿਚੋਂ ਕੇਵਲ 14 ਸ਼ਲੋਕ ਸੰਦੇਸ਼ ਦੇ ਹਨ । ਬਾਕੀ ਕੁਲ ਕਾਵਿ ਯਾਤਰਾ ਅਤੇ ਯਾਤਰਾ ਸੰਬੰਧੀ ਦਿਸ਼ਾ ਨਿਰਦੇਸ਼ਾਂ ਨਾਲ ਭਰਿਆ ਪਿਆ ਹੈ । ਰਾਮਗਿਰੀ ਅੱਜ ਛੱਤੀਸਗੜ ਦੀ ਹੱਦ ਉੱਤੇ ਨਾਗਪੁਰ ਦੇ ਆਸਪਾਸ ਸਥਿਤ ਹੈ । ਉਥੇ ਹੀ ਯਕਸ਼ ਨੇ ਆਪਣੀ ਸਰਾਪ ਦੀ ਮਿਆਦ ਪੂਰੀ ਕਰਨੀ ਸੀ । ਤਾਂ ਰਾਮਗਿਰੀ ਤੋਂ ਕੈਲਾਸ਼ ਤੱਕ ਦੀ ਯਾਤਰਾ ਵਰਣਨ ਵਿੱਚ ਕਵਿਤਾ ਦੇ ਸਾਰੇ ਪਦ ਚਲੇ ਜਾਂਦੇ ਹਨ । ਅੱਠ ਪਦ ਲੱਗਦੇ ਹਨ‚ ਅਲਕਾ ਨਗਰੀ ਦੇ ਵਰਣਨ ਵਿੱਚ ਅਤੇ ਬਾਕੀ ਕਰੀਬ ਪੰਦਰਾਂ ਪਦ ਵਿਰਹਿਣੀ ਯਕਸ਼ਨੀ ਦੇ ਵਰਣਨ ਵਿੱਚ ਆਉਂਦੇ ਹਨ ।

ਨਾਗਾਜੁਰਨ ਲਿਖਦੇ ਹਨ – ਪ੍ਰੇਯਸੀ–ਬਿਰਹ ਦੇ ਪ੍ਰਤੱਖ ਅਨੁਭਵ ਦਾ ਇਹ ਟੀਕਾ ਕੋਰਾ ਕਵੀ–ਕਰਮ ਨਹੀਂ‚ ਸਗੋਂ ਕਾਲੀਦਾਸ ਜੀ ਦੀਆਂ ਨਿਜੀ ਸੰਵੇਦਨਾਵਾਂ ਦਾ ਸਹਿਜ ਪਰਿਪਾਕ ਸੀ । ਯਾਤਰਾ–ਨਿਰਦੇਸ਼ ਦੇ ਪ੍ਰਸੰਗ ਵਿੱਚ ਵੀ ਮੇਘਦੂਤ ਵਿੱਚ ਜਿੰਨੀਆਂ ਸਤਰਾਂ ਆਈਆਂ ਹਨ‚ ਉਹ ਸਾਰੀਆਂ ਵੀ ਸੁਭਾਵਕ ਸੌਰਭ ਨਾਲ ਰੰਗੀਆਂ ਹੋਈਆਂ ਹਨ । ਇੱਕ–ਇੱਕ ਕਤਾਰ ਵਿਚੋਂ ਭਾਰਤੀ ਆਤਮਾ ਦੀਆਂ ਧੁਨੀਆਂ ਸੁਣਾਈ ਦਿੰਦੀਆਂ ਹਨ । ਧਰਤੀ‚ ਅਕਾਸ਼‚ ਨਦੀਆਂ‚ ਪਹਾੜ‚ ਜੰਗਲ‚ ਮੈਦਾਨ‚ ਖੇਤ–ਖਲਿਹਾਣ ‚ ਰੁੱਖ–ਬਨਸਪਤੀ‚   ਘਾਹ–ਫੂਸ‚ ਪਿੰਡ–ਨਗਰ–ਉਪਨਗਰ‚ ਬਾਗ਼-ਬਗੀਚੇ ‚ ਨਰ–ਨਾਰੀ‚ ਪਸ਼ੂ–ਪੰਛੀ‚ ਦੇਵ–ਦੇਵੀ…ਕੀ ਨਹੀਂ ਹੈ ਮੇਘਦੂਤ ਵਿੱਚ ?
ਕਾਲੀਦਾਸ ਦਾ ਮੇਘ ਰਾਮਗਿਰੀ ਤੋਂ ਅਲਕਾ ਜਾਣ ਲਈ ਸਿੱਧਾ ਰਸਤਾ ਨਹੀਂ ਲੈਂਦਾ‚ ਉਹ ਕਈ ਸਥਾਨਾਂ ਦੀ ਸੈਰ ਕਰਦਾ ਹੋਇਆ ਕੈਲਾਸ਼ ਤੱਕ ਪੁੱਜਦਾ ਹੈ । ਅਤੇ ਅਨੇਕ ਦ੍ਰਿਸ਼ ਨਿਹਾਰਦਾ ਚੱਲਦਾ ਹੈ ।  ਕਵੀ ਨੇ ਜਾਣ ਬੁਝ ਕੇ ਖੁਲ੍ਹੇ ਡੁਲ੍ਹੇ ਟੀਕੇ  ਦੀ ਛੋਟ  ਲੈ ਰੱਖੀ ਹੈ । ਉੱਜੈਨੀ ਨੂੰ ਭਲਾ ਉਹ ਕਿਉਂ ਛੱਡਦਾ ? ਸ਼ਿਪ੍ਰਾ ਦੀਆਂ ਚਪਲ ਲਹਿਰਾਂ ਭਲਾ ਕਿਵੇਂ ਰਹਿ ਜਾਂਦੀਆਂ ? ਮਹਾਕਾਲ ਨੂੰ ਭਲਾ ਕਿਸ ਪ੍ਰਕਾਰ ਭੁੱਲਿਆ ਜਾ ਸਕਦਾ ਸੀ ? ਮਾਲਵਾ ਦੀ ਭੂਮੀ ਦਾ ਕਿੰਨਾ ਮੋਹ ਸੀ ਕਵੀ ਨੂੰ ! ਕਾਲੀਦਾਸ ਦੀ ਆਪਣੀ ਕਰਮਭੂਮੀ  ਜੋ ਸੀ ਉੱਜੈਨੀ ।

ਮੇਘ ਚਾਹੇ ਗਰਜਦਾ–ਤਰਜਦਾ ਇੱਕ ਵਿਸ਼ਾਲ ਪਾਣੀ ਦਾ ਸੰਘਣਾ ਪੁੰਜ ਸਹੀ ਕਵੀ ਨੇ ਉਸਨੂੰ ਮਾਨਵੀ ਭਾਵਨਾਵਾਂ ਨਾਲ ਓਤ–ਪ੍ਰੋਤ ਕਰ ਰੱਖਿਆ ਹੈ ਆਪਣੀ ਸੰਪੂਰਣ ਕਵਿਤਾ ਵਿੱਚ । ਮੇਘ ਹੁਣ ਕੋਈ ਮੇਘ ਨਹੀਂ ‚ ਯਕਸ਼ ਦਾ ਮਿੱਤਰ ਅਤੇ ਭਰਾ ਹੈ । ਭਰਾ ਦੀ ਖਬਰ ਸਾਰ ਭਰਜਾਈ ਤੱਕ ਪਹੁੰਚਾਣ ਜਾ ਰਿਹਾ ਹੈ ਅਖੀਰ ! ਥੱਕਿਆ ਤਾਂ ਪਹਾੜਾਂ ਤੇ ਸੁਸਤਾ ਲਿਆ । ਪਿਆਸ ਲੱਗੀ ਤਾਂ ਨਦੀਆਂ ਦਾ ਪਾਣੀ ਪੀ ਲਿਆ । ਪਾਣੀ ਪੀ ਪੀ ਆਫਰ ਗਿਆ ਤਾਂ ਬਰਸ–ਬਰਸ ਕੇ ਹਲਕਾ ਹੋਣ ਦੀ ਛੋਟ ਹੈ ਉਸਨੂੰ । ਮਾਨਸਰੋਵਰ ਦੀ ਦਿਸ਼ਾ ਵਿੱਚ ਉੱਡਣ ਵਾਲੇ ਰਾਜਹੰਸ ਉਸਦੇ ਸਹਯਾਤਰੀ ਬਣ ਜਾਂਦੇ ਹਨ । ਜੀਵ ਜੰਤੂ ਉਸਨੂੰ ਰਸਤਾ ਦੱਸਦੇ ਹਨ । ਨਦੀਆਂ ਨਾਲ ਉਸਦਾ ਪ੍ਰਣਏ ਹੈ‚ ਯਕਸ਼ ਕਹਿੰਦਾ ਹੈ‚ ਕਿ ਚਾਹੇ ਜਿੰਨੀ ਦੇਰ ਲੱਗੇ ਆਪਣੀਆਂ ਪ੍ਰੇਯਸੀਆਂ ਨੂੰ ਬੇਇੱਜਤ ਨਾ ਕਰੇ । ਬਿਰਹਾ ਨਾਲ ਉਹ ਪਤਲੀਆਂ ਧਾਰ ਜਿਹੀਆਂ ਰਹਿ ਗਈਆਂ ਹੋਣ ਤਾਂ ਆਪਣਾ ਪ੍ਰੇਮ ਬਰਸਾ ਕੇ ਉਨ੍ਹਾਂ ਦੀ ਪਿਆਸ  ਮਿਟਾ ਆਉਣਾ ।

ਉੱਜੈਨ ਵਿੱਚ ਪਾਲਤੂ ਮੋਰ ਨੱਚ ਨੱਚ  ਮੇਘ ਦਾ ਸਵਾਗਤ ਕਰਨਗੇ । ਮਹਿਲਾਂ ਦੇ ਝਰੋਖਿਆਂ  ਵਿੱਚ ਉਹ ਥੋੜਾ ਸੁਸਤਾਏਗਾ ਫਿਰ ਮਹਾਕਾਲ ਦੇ ਦਰਸ਼ਨ ਕਰੇਗਾ । ਸ਼ਾਮ ਦੀ ਆਰਤੀ ਦਾ ਸਮਾਂ ਹੋਵੇਗਾ ਉਹ ਤੱਦ ਉਸਦੀ ਧੀਰ–ਗੰਭੀਰ ਗਰਜਣਾ ਡੰਕਿਆਂ –ਨਗਾਰਿਆਂ ਦਾ ਸਥਾਨ ਲੈ ਲਵੇਗੀ । ਹਨੇਰੀ ਰਾਤ ਵਿੱਚ ਉਸਦੀ ਸੰਗਿਨੀ ਬਿਜਲੀ  ਦਾ ਪ੍ਰਕਾਸ਼ ਅਭਿਸਾਰਿਕਾਵਾਂ ਦਾ ਰਸਤਾ ਪੱਧਰਾ ਕਰੇਗਾ ।

ਅੱਗੇ ਜਾਕੇ ਗੰਭੀਰੀ‚ ਚੰਬਲ ਆਦਿ ਨਦੀਆਂ…ਅਤੇ ਖੇਤਰ‚ ਪਹਾੜ ਆਦਿ…ਫਿਰ ਕੁਰੁਕਸ਼ੇਤਰ‚ ਫਿਰ ਕਨਖਲ ਵਿੱਚ ਗੰਗਾ ਵਿਖਾਈ ਦੇਵੇਗੀ । ਉਸਦੇ ਬਾਅਦ ਹਿਮਾਲਾ ਦੇ ਦਰਸ਼ਨ ਹੋਣਗੇ । ਹਿਮਾਲਾ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਮੇਘ ਆਪਣੇ ਪਾਣੀ ਨਾਲ ਬੁਝਾ ਦੇਵੇਗਾ । ਅਤੇ ਅੱਗੇ ਜਾਕੇ ਉਸਨੂੰ ਕੈਲਾਸ਼ ਵਿਖਾਈ ਦੇਵੇਗਾ ਬਲੌਰ ਜਿਹਾ ਧੌਲ । ਮਹਾਸ਼ਿਵ ਦਾ ਨਿਵਾਸ । ਉਸੀ ਕੈਲਾਸ਼ ਦੇ ਕੁੱਖ ਵਿੱਚ ਸਥਿਤ ਯਕਸ਼ ਨਗਰੀ ਅਲਕਾਪੁਰੀ‚ ਮੇਘ ਨੇ ਇੱਥੇ ਆਉਣਾ ਹੈ । ਆਪਣੇ ਮਿੱਤਰ ਦੀ ਵਿਰਹਿਣੀ ਪਤਨੀ ਦੇ ਕੋਲ ।

ਆਪਣੇ ਦੇਸ਼ ਦਾ ਇਹ ਕਾਵਿਕ ਭੂਗੋਲ ਸਿਵਾ ਕਾਲੀਦਾਸ ਦੇ ਹੋਰ ਕਿੱਥੇ‚ ਕਿਸਨੇ ਪੇਸ਼ ਕੀਤਾ ਹੈ ਆਪਣੀ ਜਨਤਾ ਦੇ ਸਾਹਮਣੇ ? ਇੰਨੀਆਂ ਨਦੀਆਂ‚ ਇੰਨੇ ਪਹਾੜ‚ ਇੰਨੇ ਅਂਚਲ‚ ਇੰਨੀਆਂ ਵਿਵਧਤਾਵਾਂ ਸਾਨੂੰ ਹੋਰ ਕਿੱਥੇ ਮਿਲਣਗੀਆਂ ?

ਅਲਕਾਪੁਰੀ ਪੁੱਜਣ ਤੇ ਮੇਘ ਹੈਰਾਨ ਰਹਿ ਜਾਵੇਗਾ । ਉਚੀਆਂ  ਅੱਟਾਰੀਆਂ  ਵਾਲੇ ਮਹਲ‚ ਚਮਕ ਦਮਕ‚
ਸੰਗੀਤ ਮਈ ਜੀਵਨ । ਸਦਾਬਹਾਰ ਮੌਸਮ‚ ਹਮੇਸ਼ਾਂ ਫੁੱਲਾਂ ਫਲਾਂ ਨਾਲ ਲੱਦਿਆ ਉਪਵਨ‚ ਕੁਮੁਦਾਂ–ਕਮਲਾਂ ਨਾਲ ਭਰੇ ਟੋਭੇ ਤੇ ਤਲਾਅ ‚ ਮਹੀਨੇ  ਦੀ ਹਰ ਰਾਤ ਪੂਰਨ ਮਾਸੀ  । ਖੁਸ਼ੀ ਨਾਲ ਹੀ ਹੰਝੂ ਆ ਜਾਣ ਤਾਂ ਆ ਜਾਣ ‚ ਪੀੜਾ ਦਾ ਕੋਈ ਨਾਮੋ ਨਿਸ਼ਾਨ ਨਹੀਂ । ਵੇਦਨਾ ਹੈ  ਵੀ ਤਾਂ ਬਸ ਇੱਕ : ਮਦਨ ਵੇਦਨਾ‚ ਜਿਸਦਾ ਇਲਾਜ ਪਿਆਰਿਆਂ ਦਾ ਸਮਾਗਮ । ਸਨੇਹਿਲ ਤਕਰਾਰ ਨੂੰ ਛੱਡ ਕੋਈ ਲੜਾਈ ਨਹੀਂ ।ਅਤੇ ਯਕਸ਼ਨਗਰੀ ਵਿੱਚ ਸਾਰੀ ਉਮਰ ਹੀ ਜਵਾਨੀ ।

ਪਰ ਯਕਸ਼ ਦੀ ਪਤਨੀ ਵਿਰਹਿਣੀ ਹੈ । ਦੋਨਾਂ ਨੂੰ ਸਰਾਪ ਮਿਲਿਆ ਹੋਇਆ ਹੈ ‚ ਸੋ ਬੇਚੈਨੀ ਵੀ ਹੈ ਅਤੇ ਹੰਝੂ ਵੀ । ਅਜਿਹੀ ਹਾਲਤ ਵਿੱਚ ਪਤੀ ਦੇ ਪਿਆਰੇ ਮਿੱਤਰ ਤੋਂ ਪਤੀ ਦੀ ਖੈਰੀਅਤ ਜਾਨਣ ਤੋਂ ਵਧ ਸੁਖਦਾਈ ਹੋਰ ਕੀ ਹੋ ਸਕਦਾ ਹੈ ? ਉਹ ਵੀ ਹੋਰ ਕੋਈ ਨਹੀਂ ਸਭ ਦੇ ਦੁੱਖ ਹਰਣ ਵਾਲਾ ਮੇਘ‚ ਸਨੇਹਿਲ ਅਤੇ ਆਰਦ ` ।

ਬਰਸਾਤ ਦੇ ਪਹਿਲੇ ਮੇਘ ਨਾਲ ਵਿਰਹੀ ਦਾ ਇਹ ਸਹਿਜ ਕਾਵਿਕ ਸੰਵਾਦ ਕਾਲੀ ਦਾਸ ਦਾ ਹੀ ਕਵੀ  ਮਨ ਕਰ ਸਕਦਾ ਸੀ ਅਤੇ ਇਸ ਸੰਸਕ੍ਰਿਤ ਦੇ ਮਹਿਮਾਪ੍ਰਾਪਤ ਕਵਿਤਾ ਦਾ ਸਹਿਜ ਅਤੇ ਜੀਵੰਤ  ਅਨੁਵਾਦ ਆਂਚਲਿਕ ਕਵੀ‚ਨਾਵਲਕਾਰ ਸਵ॰ਬਾਬਾ ਨਾਗਾਜੁਰਨ ਤੋਂ ਚੰਗੀ ਤਰ੍ਹਾਂ ਕੌਣ ਕਰ ਸਕਦਾ ਸੀ ?

ਕੁਬੇਰ ਦੀ ਰਾਜਧਾਨੀ ਅਲਕਾਪੁਰੀ ਵਿੱਚ ਇੱਕ ਯਕਸ਼ ਦੀ ਨਿਯੁਕਤੀ ਕੁਬੇਰ ਦੇਵਤਾ ਕੁਬੇਰ ਦੀ ਸਵੇਰ ਦੀ ਪੂਜਾ ਲਈ ਨਿੱਤ ਮਾਨਸਰੋਵਰ ਤੋਂ ਸਵਰਣ ਕਮਲ ਲਿਆਉਣ ਲਈ ਕੀਤੀ ਗਈ ਸੀ ।  ਯਕਸ਼ ਦਾ ਆਪਣੀ ਪਤਨੀ  ਦੇ ਪ੍ਰਤੀ ਬਹੁਤ ਅਨੁਰਾਗ ਸੀ ,  ਇਸ ਕਾਰਨ ਉਹ ਦਿਨ – ਰਾਤ ਆਪਣੀ ਪਤਨੀ  ਦੀ ਜੁਦਾਈ ਵਿੱਚ ਪਾਗਲ – ਜਿਹਾ ਰਹਿੰਦਾ ਸੀ ।  ਉਸਦਾ ਇਹ ਨਤੀਜਾ ਹੋਇਆ ਕਿ ਇੱਕ ਦਿਨ ਉਹ ਆਪਣੇ ਨਿਯਤ ਕਾਰਜ ਵਿੱਚ ਵੀ ਅਵੇਸਲਾ ਹੋ ਗਿਆ ਅਤੇ ਉਹ ਸਮੇਂ  ਸਿਰ  ਪੁਸ਼ਪ ਨਹੀਂ ਪਹੁੰਚਾ ਸਕਿਆ ।  ਕੁਬੇਰ ਤੋਂ ਇਹ ਬਰਦਾਸਤ ਨਹੀਂ ਹੋ ਸਕਿਆ ਅਤੇ ਉਸ ਨੇ ਯਕਸ਼ ਨੂੰ ਕ੍ਰੋਧ ਵਿੱਚ ਇੱਕ ਸਾਲ ਲਈ ਦੇਸ਼ ਤੋਂ ਕੱਢ ਦਿੱਤਾ ਅਤੇ ਕਹਿ ਦਿੱਤਾ ਕਿ ਜਿਸ ਪਤਨੀ  ਦੇ ਵਿਰਹ ਵਿੱਚ ਗੁੰਮ ਹੋ ਕੇ ਤੂੰ ਇਹ ਕੁਤਾਹੀ ਕੀਤੀ  ਹੈ ਹੁਣ ਤੂੰ ਉਸ ਨੂੰ ਇੱਕ ਸਾਲ ਤੱਕ ਨਹੀਂ ਮਿਲ ਸਕਦਾ ।

 

ਆਪਣੇ ਸਵਮੀ ਦਾ ਸਰਾਪ ਸੁਣਕੇ ਤਾਂ ਯਕਸ਼ ਬਹੁਤ ਛਟਪਟਾਇਆ ,  ਉਸਦਾ ਸਾਰਾ ਰਾਗ – ਰੰਗ ਜਾਂਦਾ ਰਿਹਾ । ਆਪਣੇ ਸਰਾਪ ਦੀ ਮਿਆਦ ਗੁਜ਼ਾਰਨ ਲਈ ਉਸਨੇ ਰਾਮਗਿਰੀ ਪਹਾੜ ਉੱਤੇ ਸਥਿਤ ਆਸ਼ਰਮਾਂ ਦੀ ਸ਼ਰਨ ਲਈ ।  ਉਨ੍ਹਾਂ ਆਸ਼ਰਮਾਂ  ਦੇ ਨੇੜੇ ਘਣੀ ਛਾਂ ਵਾਲੇ ਹਰੇ – ਭਰੇ ਰੁੱਖ ਲਹਲਹਾਉਂਦੇ ਸਨ ਅਤੇ ਉੱਥੇ ਜੋ ਤਾਲਾਬ ਅਤੇ ਸਰੋਵਰ ਸਨ ਉਨ੍ਹਾਂ ਵਿੱਚ ਕਦੇ ਸੀਤਾ ਜੀ ਨੇ ਇਸਨਾਨ ਕੀਤਾ ਸੀ । ਇਸ ਕਾਰਨ ਉਨ੍ਹਾਂ ਦਾ ਮਹੱਤਵ ਵੱਧ ਗਿਆ ਸੀ ।

ਰਾਮਗਿਰੀ ਤੋਂ ਅਲਕਾਪੁਰੀ ਦੂਰ ਸੀ ।  ਆਪਣੀ ਪਤਨੀ ਦੀ ਇੱਕ ਪਲ ਦੀ  ਵੀ ਜੁਦਾਈ ਜਿਸਦੇ ਲਈ ਅਸਹਿ ਸੀ ,  ਉਹ ਯਕਸ਼ ਹੁਣ ਇਨ੍ਹਾਂ ਆਸ਼ਰਮਾਂ ਵਿੱਚ ਰਹਿੰਦੇ ਹੋਏ ਸੁੱਕ ਕੇ ਕੰਢਾ ਹੋ ਗਿਆ ਸੀ ।  ਉਸਦੇ ਸਰੀਰ ਉੱਤੇ ਜਿਹੜੇ ਗਹਿਣੇ ਸਨ ਉਹ ਢਿੱਲੇ ਹੋਕੇ ਏਧਰ – ਉੱਧਰ ਡਿੱਗਣ ਲੱਗੇ ਸਨ ।  ਇਸ ਪ੍ਰਕਾਰ ਜੁਦਾਈ ਵਿੱਚ ਵਿਆਕੁਲ ਉਸ ਯਕਸ਼ ਨੇ ਕੁੱਝ ਮਹੀਨੇ ਤਾਂ ਉਨ੍ਹਾਂ ਆਸ਼ਰਮਾਂ ਵਿੱਚ ਕਿਸੇ – ਨਾ – ਕਿਸੇ ਪ੍ਰਕਾਰ ਬਿਤਾਏ ,  ਪਰ ਜਦੋਂ ਗਰਮੀ ਗੁਜ਼ਰੀ  ਅਤੇ ਹਾੜ੍ਹ ਦਾ ਪਹਿਲਾ ਦਿਨ ਆਇਆ ਤਾਂ ਯਕਸ਼ ਨੇ ਵੇਖਿਆ ਕਿ ਸਾਹਮਣੇ ਪਹਾੜੀ ਦੀ ਸਿੱਖਰ ਬੱਦਲਾਂ ਨਾਲ ਚਿੰਮੜੀ ਹੋਈ ਇਉਂ ਲੱਗ ਰਹੀ ਸੀ ਕਿ ਕੋਈ ਹਾਥੀ ਆਪਣੇ ਮੱਥੇ ਦੀ ਟੱਕਰ ਨਾਲ ਮਿੱਟੀ  ਦੇ ਟਿਲੇ ਨੂੰ ਢਾਉਣ ਦਾ ਯਤਨ ਕਰ ਰਿਹਾ ਹੋਵੇ ।

 

ਉਨ੍ਹਾਂ ਬੱਦਲਾਂ ਨੂੰ ਵੇਖਕੇ ਯਕਸ਼  ਦੇ ਮਨ ਵਿੱਚ ਪ੍ਰੇਮ ਉਭਰ ਪਿਆ ।  ਉਹ ਵੱਡੀ ਦੇਰ ਤੱਕ ਖੜਾ ਖੜਾ ਉਨ੍ਹਾਂ ਬੱਦਲਾਂ ਨੂੰ ਇੱਕ ਟਕ ਵੇਖਦਾ ਹੀ ਰਿਹਾ ।  ਕਿਉਂਕਿ ਬੱਦਲਾਂ ਨੂੰ ਵੇਖਕੇ ਤਾਂ ਜੋ ਵਿਅਕਤੀ ਸੁਖੀ ਹਨ ਅਤੇ ਆਪਣੀ ਪਤਨੀ  ਦੇ ਨੇੜੇ ਹਨ ,  ਉਨ੍ਹਾਂ ਦਾ ਵੀ ਮਨ ਡੋਲ ਜਾਂਦਾ ਹੈ ,  ਫਿਰ ਉਸ ਵਿਰਹ – ਵਿਆਕੁਲ ਯਕਸ਼ ਦੀ  ਤਾਂ ਗੱਲ ਹੀ ਵੱਖਰੀ  ਹੈ  ! ਉਹ ਬੇਚਾਰਾ ਤਾਂ ਬਹੁਤ ਦੂਰ ਦੇਸ਼ ਵਿੱਚ ਪਿਆ ਹੋਇਆ ਆਪਣੀ ਪਤਨੀ  ਦੀ ਜੁਦਾਈ ਵਿੱਚ ਤੜਫ਼ ਰਿਹਾ ਸੀ ।


 

Leave a comment