ਇੱਕ ਛੋਟਾ ਜਿਹਾ ਮਜ਼ਾਕ – ਐਂਤਨ ਚੈਖਵ

by

ਸਰਦੀਆਂ ਦੀ ਖ਼ੂਬਸੂਰਤ ਦੁਪਹਿਰਸਰਦੀ ਬਹੁਤ ਤੇਜ਼ ਸੀਨਾਦੀਆ ਨੇ ਮੇਰੀ ਬਾਂਹ ਫੜ ਰੱਖੀ ਸੀਉਸਦੇ ਘੁੰਘਰਾਲੇ ਵਾਲਾਂ ਵਿੱਚ ਬਰਫ਼ ਇਸ ਤਰ੍ਹਾਂ ਜਮ ਗਈ ਸੀ ਕਿ ਉਹ ਚਾਂਦੀ ਦੀ ਤਰ੍ਹਾਂ ਚਮਕਣ ਲੱਗੇ ਹਨ। ਉਪਰਲੇ ਬੁੱਲ੍ਹ ਉੱਤੇ ਵੀ ਬਰਫ਼ ਦੀ ਇੱਕ ਲਕੀਰ ਜਿਹੀ ਵਿਖਾਈ ਦੇਣ ਲੱਗੀ ਸੀਅਸੀਂ ਇੱਕ ਪਹਾੜ ਦੀ ਚੋਟੀ ਤੇ ਖੜੇ ਹੋਏ ਹਾਂਸਾਡੇ ਪੈਰਾਂ ਦੇ ਹੇਠਾਂ ਮੈਦਾਨ ਤੱਕ ਇੱਕ ਢਲਾਣ ਪਸਰੀ ਹੋਈ ਹੈ ਜਿਸ ਵਿੱਚ ਸੂਰਜ ਦੀ ਰੋਸ਼ਨੀ ਇਵੇਂ ਚਮਕ ਰਹੀ ਸੀ ਜਿਵੇਂ ਉਸਦੀ ਲਿਸ਼ਕ ਸ਼ੀਸ਼ੇ ਵਿੱਚ ਪੈ ਰਹੀ ਹੋਵੇ। ਸਾਡੇ ਪੈਰਾਂ ਦੇ ਕੋਲ ਹੀ ਇੱਕ ਸਲੈੱਜ ਪਈ ਹੋਈ ਹੈ ਜਿਸਦੀ ਗੱਦੀ ਤੇ ਚਮਕੀਲਾ ਲਾਲ ਕੱਪੜਾ ਲਗਾ ਹੋਇਆ ਸੀ।

ਚੱਲ ਨਾਦੀਆਇੱਕ ਵਾਰ ਫਿਸਲੀਏ!” ਮੈਂ ਨਾਦੀਆ ਨੂੰ ਕਿਹਾ, ”ਸਿਰਫ ਇੱਕ ਵਾਰ! ਘਬਰਾਣਾ ਨਹੀਂ, ਸਾਨੂੰ ਕੁੱਝ ਨਹੀਂ ਹੋਵੇਗਾ, ਅਸੀਂ  ਸਹੀ ਸਲਾਮਤ ਹੇਠਾਂ ਪਹੁੰਚ ਜਾਵਾਂਗੇ।”

ਲੇਕਿਨ ਨਾਦੀਆ ਡਰ ਰਹੀ ਸੀਇੱਥੋਂ, ਪਹਾੜੀ ਦੇ ਕਗਾਰ ਤੋਂਹੇਠਾਂ ਮੈਦਾਨ ਤੱਕ ਦਾ ਰਸਤਾ ਉਸਨੂੰ ਬੇਹੱਦ ਲੰਬਾ ਲੱਗ ਰਿਹਾ ਸੀ। ਉਹ ਡਰ ਨਾਲ ਪੀਲੀ ਪੈ ਗਈਜਦੋਂ ਉਹ ਉੱਪਰ ਤੋਂ ਹੇਠਾਂ ਨੂੰ ਝਾਕਦੀ ਤਾਂ ਆਖ਼ਰੀ ਸਿਰਾ ਇੱਕ ਅੰਨ੍ਹੇ ਖੂਹ ਦੇ ਬਰਾਬਰ ਲੱਗਦਾ ਸੀ।  ਅਤੇ ਜਦੋਂ ਮੈਂ ਉਸ ਨੂੰ ਸਲੈੱਜ ਤੇ ਬੈਠਣ ਨੂੰ ਕਿਹਾ ਤਾਂ ਜਿਵੇਂ ਉਸਦਾ ਤਰਾਹ ਨਿਕਲ ਗਿਆ। ਮੈਂ ਸੋਚਦਾ ਹਾਂਜੇ ਉਹ ਅੰਨ੍ਹੇ ਖੂਹ ਵਿਚ ਕੁੱਦ ਜਾਣ ਦੀ ਹਿੰਮਤ ਕਰ ਲਵੇ ਤਾਂ ਕੀ ਹੋਵੇਗਾ!! ਉਹ ਤਾਂ ਡਰ ਨਾਲ ਮਰ ਹੀ ਜਾਵੇਗੀ ਜਾਂ ਪਾਗਲ ਹੋ ਜਾਵੇਗੀ

ਮੇਰੀ ਮਿੰਨਤ ਮੰਨ ਲੈ!” ਮੈਂ ਉਸਨੂੰ  ਕਿਹਾ,ਨਾ, ਨਾਡਰ ਨਾ, ਤੇਰੇ ਵਿੱਚ ਹਿੰਮਤ ਨਹੀਂ ਕੀ? ਇਹ ਤਾਂ ਸਰਾਸਰ ਬੁਜ਼ਦਿਲੀ ਹੈ।

ਆਖ਼ਰਕਾਰ ਉਹ ਮੰਨ ਗਈ। ਅਤੇ ਮੈਂ ਉਸਦੇ ਚਿਹਰੇ ਦੇ ਭਾਵਾਂ ਨੂੰ ਪੜ੍ਹਿਆਇਉਂ ਲੱਗਦਾ ਹੈ ਜਿਵੇਂ ਮੌਤ ਦਾ ਖ਼ਤਰਾ ਮੁਲ ਲੈ ਕੇ ਹੀ ਉਸਨੇ ਮੇਰੀ ਇਹ ਗੱਲ ਮੰਨੀ ਸੀ। ਉਹ ਡਰ ਨਾਲ ਬੱਗੀ ਪੈ ਚੁੱਕੀ ਸੀ ਅਤੇ ਕੰਬ ਰਹੀ ਸੀਮੈਂ ਉਸਨੂੰ ਸਲੈੱਜ ਤੇ ਬਿਠਾ ਕੇ, ਉਸਦੇ ਮੋਢਿਆਂ ਤੇ ਆਪਣਾ ਹੱਥ ਰੱਖ ਕੇ ਉਸਦੇ ਪਿੱਛੇ ਬੈਠ ਗਿਆਅਸੀਂ ਉਸ ਅਥਾਹ ਗਹਿਰਾਈ ਦੇ ਵੱਲ ਫਿਸਲ ਪਏਸਲੈੱਜ ਗੋਲੀ ਦੀ ਤਰ੍ਹਾਂ ਹੇਠਾਂ ਜਾ ਰਹੀ ਸੀਬੇਹੱਦ ਠੰਡੀ ਹਵਾ ਦੇ ਧੱਪੜ ਸਾਡੇ ਚੇਹਰਿਆਂ ਤੇ ਵੱਜ ਰਹੇ ਸਨਹਵਾ ਇਉਂ ਚੀਖ਼ ਰਹੀ ਹੈ ਜਿਵੇਂ ਕੋਈ ਤੇਜ਼ ਸੀਟੀਆਂ ਵਜਾ ਰਿਹਾ ਹੋਵੇ। ਹਵਾ ਜਿਵੇਂ ਗ਼ੁੱਸੇ ਨਾਲ ਸਾਡੇ ਬਦਨ ਨੂੰ ਚੀਰ ਰਹੀ ਸੀ, ਸਾਡੇ ਸਿਰ ਧੜ ਨਾਲੋਂ ਉਤਾਰ ਲੈਣਾ ਚਾਹੁੰਦੀ ਸੀਹਵਾ ਇੰਨੀ ਤੇਜ਼ ਸੀ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਗਿਆ ਸੀਲੱਗਦਾ ਹੈਜਿਵੇਂ ਕੋਈ ਦੈਂਤ ਸਾਨੂੰ ਆਪਣੇ ਪੰਜਿਆਂ ਵਿੱਚ ਜਕੜ ਕੇ ਗਰਜਦੇ ਹੋਏ ਨਰਕ ਦੇ ਵੱਲ ਖਿੱਚ ਰਿਹਾ ਸੀ। ਆਸਪਾਸ ਦੀਆਂ ਸਾਰੀਆਂ ਚੀਜਾਂ ਜਿਵੇਂ ਇੱਕ ਤੇਜ਼ੀ ਨਾਲ ਭੱਜੀ ਜਾਂਦੀ ਲਕੀਰ ਵਿੱਚ ਬਦਲ ਗਈਆਂ ਸਨ ਅਜਿਹਾ ਲੱਗ ਰਿਹਾ ਸੀ ਕਿ ਬਸ ਹੁਣ ਮਰੇ ਕਿ ਮਰੇ।  


ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ!” ਮੈਂ ਹੌਲੀ ਜਿਹੇ ਕਹਿੰਦਾ ਹਾਂ

ਸਲੈੱਜ ਦੀ ਰਫ਼ਤਾਰ ਹੌਲੀਹੌਲੀ ਘੱਟ ਹੋ ਗਈਹਵਾ ਦਾ ਗਰਜਣਾ ਅਤੇ ਸਲੈੱਜ ਦਾ ਗੂੰਜਣਾ ਹੁਣ ਇੰਨਾ ਭਿਆਨਕ ਨਹੀਂ ਲੱਗਦਾਸਾਡੇ ਦਮ ਵਿੱਚ ਦਮ ਆਇਆ ਅਤੇ ਆਖ਼ਰਕਾਰ ਅਸੀਂ ਹੇਠਾਂ ਪਹੁੰਚ ਜਾਂਦੇ ਹਾਂਨਾਦੀਆ ਅੱਧਮਰੀਜਿਹੀ ਹੋਈ ਪਈ ਸੀ।  ਉਹ ਬੱਗੀ ਪੈ ਗਈ ਸੀਉਸਦਾ ਸਾਹ ਬਹੁਤ ਹੌਲੀ ਹੌਲੀ ਚੱਲ ਰਿਹਾ ਸੀਮੈਂ ਸਲੈੱਜ ਵਿੱਚੋਂ ਉੱਠ ਕੇ ਖੜਾ ਹੋਣ ਵਿੱਚ ਉਸਦੀ ਮਦਦ ਕੀਤੀ

ਹੁਣ ਚਾਹੇ ਜੋ ਵੀ ਹੋ ਜਾਵੇ ਮੈਂ ਕਦੇ ਸਲੈੱਜ ਵਿੱਚ ਨਹੀਂ ਬੈਠਾਂਗੀ,  ਹਰਗਿਜ਼ ਨਹੀਂ!  ਅੱਜ ਤਾਂ ਮੈਂ ਮਰਦੇਮਰਦੇ ਬਚੀ ਹਾਂ।” ਮੇਰੀ ਵੱਲ ਵੇਖਦੇ ਹੋਏ ਉਸਨੇ ਕਿਹਾ। ਉਸ ਦੀਆਂ ਵੱਡੀਆਂ ਵੱਡੀਆਂ ਅੱਖਾਂ ਵਿੱਚ ਦਹਿਸ਼ਤ ਦਾ ਸਾਇਆ ਵਿਖਾਈ ਦੇ ਰਿਹਾ ਸੀ। ”ਮੇਰੀ ਤੌਬਾ…ਮੇਰੀ ਤਾਂ ਜਾਨ ਹੀ ਨਿਕਲ ਗਈ ਸੀ!”

ਪਰ ਥੋੜ੍ਹੀ ਹੀ ਦੇਰ ਬਾਅਦ ਉਹ ਸਹਿਜ ਹੋ ਗਈ ਅਤੇ ਮੇਰੀ ਵੱਲ ਸਵਾਲੀਆ ਨਿਗਾਹਾਂ ਨਾਲ ਦੇਖਣ ਲੱਗੀ। ‘ਕੀ ਉਸਨੇ ਸਚਮੁੱਚ ਉਹ ਸ਼ਬਦ ਸੁਣੇ ਸਨ ਜਾਂ ਉਸਨੂੰ ਐਸਾ ਬਸ ਐਵੇਂ ਹਵਾਈ ਸਰਸਰਾਹਟ ਸੀ?’  

ਮੈਂ ਨਾਦੀਆ ਦੇ ਕੋਲ ਖੜਾ ਸਿਗਰਟ ਦੇ ਕਸ਼ ਲਾਉਂਦਾ ਹੋਇਆ ਆਪਣੇ ਦਸਤਾਨੇ ਨੂੰ ਧਿਆਨ ਨਾਲ ਵੇਖ ਰਿਹਾ ਸੀ

ਨਾਦੀਆ ਨੇ ਮੇਰਾ ਹੱਥ ਆਪਣੇ ਹੱਥ ਵਿੱਚ ਲੈ ਲਿਆ ਅਤੇ ਅਸੀਂ ਦੇਰ ਤੱਕ ਪਹਾੜੀ ਦੇ ਪੈਰਾਂ ਦੇ ਆਸਪਾਸ ਘੁੰਮਦੇ ਰਹੇ ਇਹ ਪਹੇਲੀ ਉਹਨੂੰ ਬੇਚੈਨ ਕਰ ਰਹੀ ਸੀ ਕਿ ਕੀ ਉਹ ਸ਼ਬਦ ਜੋ ਉਸਨੇ ਪਹਾੜੀ ਤੋਂ ਹੇਠਾਂ ਆਉਂਦੇ ਹੋਏ ਸੁਣੇ ਸਨ, ਸੁਣੇ ਸਨ ਜਾਂ ਨਹੀਂ?  ਇਹ ਸੱਚ ਸੀ ਜਾਂ ਝੂਠ? ਇਹ ਉਸ ਲਈ ਸਵੈਮਾਣ ਦਾ, ਖੁਸ਼ੀ ਦਾ, ਜ਼ਿੰਦਗੀ ਤੇ ਮੌਤ ਦਾ, ਇਕ ਬਹੁਤ ਮਹੱਤਵਪੂਰਣ ਸਵਾਲ ਸੀ, ਸਾਰੇ ਸੰਸਾਰ ਵਿਚ ਸਭ ਤੋਂ ਮਹੱਤਵਪੂਰਨ ਸਵਾਲ। ਨਾਦੀਆ ਨੇ ਮੈਨੂੰ ਆਪਣੀਆਂ ਅਧੀਰ ਉਦਾਸ ਨਜ਼ਰਾਂ ਨਾਲ ਵੇਖਿਆ, ਜਿਵੇਂ ਮੇਰੇ ਅੰਦਰ ਦੀ ਗੱਲ ਭਾਂਪਣਾ ਚਾਹੁੰਦੀ ਹੋਵੇ। ਮੇਰੇ ਸਵਾਲਾਂ ਵਿੱਚੋਂ ਉਹ ਕਿਸੇ ਕਿਸੇ ਦਾ ਹੂੰ ਹਾਂ ਵਿੱਚ ਜਵਾਬ ਦੇ ਦਿੰਦੀ ਸੀ। ਉਹ ਇਸ ਉਡੀਕ ਵਿੱਚ ਸੀ ਕਿ ਮੈਂ ਉਸ ਨੂੰ ਫਿਰ ਕੁਝ ਕਹਾਂ। ਮੈਂ ਉਸਦੇ ਚਿਹਰੇ ਨੂੰ ਧਿਆਨ ਨਾਲ ਵੇਖਿਆ। ਉਸਦੇ ਪਿਆਰੇ ਚਿਹਰੇ ਤੇ ਹਾਵਭਾਵਾਂ ਬੜੀ ਮੋਹ ਲੈਣ ਵਾਲੀ ਖੇਲ ਚੱਲ ਰਹੀ ਸੀ? ਮੈਂ ਵੇਖਦਾ ਹਾਂ ਕਿ ਉਹ ਆਪਣੇ ਆਪ ਨਾਲ ਸੰਘਰਸ਼ ਕਰ ਰਹੀ ਸੀਉਹ ਮੈਨੂੰ ਕੁੱਝ ਕਹਿਣਾ ਚਾਹੁੰਦੀ ਸੀ, ਕੁੱਝ ਪੁੱਛਣਾ ਚਾਹੁੰਦੀ ਸੀ। ਪਰ ਉਹ ਆਪਣੇ ਹਾਵਭਾਵਾਂ ਨੂੰ ਸ਼ਬਦਾਂ ਦੇ ਰੂਪ ਵਿੱਚ ਬਿਆਨ ਕਰਨ ਵਿੱਚ ਨਾਕਾਮ ਸੀ। ਉਹ ਝੇਂਪ ਰਹੀ ਸੀ, ਉਹ ਡਰ ਰਹੀ ਸੀ, ਉਸਦੀ ਆਪਣੀ ਹੀ ਖੁਸ਼ੀ ਉਸਨੂੰ ਤੰਗ ਕਰ ਰਹੀ ਸੀ….  

ਸੁਣੋ !” ਫਿਰ ਅਚਾਨਕ ਹੀ ਉਸਨੇ ਮੇਰੇ ਕੋਲੋਂ ਨਜ਼ਰਾਂ ਚੁਰਾਉਂਦੇ ਹੋਏ।  

ਕੀ?”  ਮੈਂ ਪੁੱਛਦਾ ਹਾਂ।  

ਚੱਲੋ, ਇੱਕ ਵਾਰ ਫੇਰ ਫਿਸਲੀਏ।” ਅਸੀਂ ਫਿਰ ਤੋਂ ਪਹਾੜੀ ਉੱਪਰ ਚੜ੍ਹ ਜਾਂਦੇ ਹਾਂਮੈਂ ਫਿਰ ਡਰ ਨਾਲ ਬੱਗੀ ਪੈ ਚੁੱਕੀ ਅਤੇ ਕੰਬਦੀ ਹੋਈ ਨਾਦੀਆ ਨੂੰ ਸਲੈੱਜ ਤੇ ਬਿਠਾਉਂਦਾ ਹਾਂਅਸੀਂ  ਫਿਰ ਤੋਂ ਨਰਕ ਕੁੰਡ ਦੇ ਵੱਲ ਫਿਸਲਦੇ ਹਾਂਫਿਰ ਤੋਂ ਹਵਾ ਦੀ ਗਰਜ ਅਤੇ ਸਲੈੱਜ ਦੀ ਗੂੰਜ ਸਾਡੇ ਕੰਨਾਂ ਨੂੰ ਪਾੜਦੀ ਹੈ ਅਤੇ ਜਦੋਂ ਸਾਡੀ ਸਲੈੱਜ ਫ਼ੱਰਾਟੇ ਭਰ ਰਹੀ ਸੀ ਮੈਂ ਹੌਲੀ ਅਵਾਜ਼ ਵਿੱਚ ਕਹਿੰਦਾ ਹਾਂ:  

ਮੈਂ ਤੈਨੂੰ  ਪਿਆਰ ਕਰਦਾ ਹਾਂ, ਨਾਦੀਆ!”

ਹੇਠਾਂ ਪੁੱਜ ਕੇ ਜਦੋਂ ਸਲੈੱਜ ਰੁਕ ਜਾਂਦੀ ਹੈ ਤਾਂ ਨਾਦੀਆ ਇੱਕ ਨਜ਼ਰ ਪਹਿਲਾਂ ਉੱਪਰ ਵੱਲ ਢਲਾਨ ਨੂੰ ਵੇਖਿਆ ਜਿਸ ਤੋਂ ਅਸੀਂ ਹੁਣੇ ਹੁਣੇ ਹੇਠਾਂ ਫਿਸਲੇ ਸੀ,  ਫਿਰ ਦੇਰ ਤੱਕ ਮੇਰੇ ਚਿਹਰੇ ਨੂੰ ਦੇਖਦੀ ਰਹੀਉਹ ਧਿਆਨ ਨਾਲ ਮੇਰੀ ਬੇਪਰਵਾਹ ਅਤੇ ਭਾਵਹੀਨ ਆਵਾਜ਼ਾਂ ਨੂੰ ਸੁਣਦੀ ਰਹੀਉਸ ਦੀ ਬੇਕਰਾਰੀ ਅਤੇ ਬੇਚੈਨੀ ਨਾ ਸਿਰਫ ਉਸ  ਦੇ ਚਿਹਰੇ ਤੋਂ ਝਲਕਦੀ ਸੀ ਸਗੋਂ ਉਸ ਦਾ ਦੁਪੱਟਾ ਅਤੇ ਬਿਖਰੀਆਂ ਜ਼ੁਲਫਾਂ ਵੀ ਉਸ ਦੀ ਇੰਤਹਾਈ ਗ਼ੈਰ ਯਕੀਨੀ ਦਾ ਹਾਲ ਬਿਆਨ ਕਰ ਰਹੀਆਂ ਸਨ। ਉਸ ਦੇ ਚਿਹਰੇ ਤੇ ਇਹ ਸਵਾਲ ਲਿਖਿਆ ਹੋਇਆ ਸੀ: 

“ਕੀ ਉਹ ਸ਼ਬਦ ਸਹੀ ਵਿੱਚ ਉਸਨੇ ਸੁਣੇ ਸਨ ਜਾਂ ਇਹ ਉਸ ਦੀ ਖ਼ਾਮਖ਼ਿਆਲੀ ਹੀ ਸੀ?”



ਉਸਦੀ ਪਰੇਸ਼ਾਨੀ ਵੱਧ ਗਈ ਸੀ ਕਿ ਉਹ ਸੱਚਾਈ ਤੋਂ ਅਣਭਿੱਜ ਸੀਉਸਦਾ ਧੀਰਜ ਮੁੱਕ ਰਿਹਾ ਸੀ। ਮੈਨੂੰ ਉਸ ਤੇ ਤਰਸ ਰਿਹਾ ਸੀਬੇਚਾਰੀ ਕੁੜੀ! ਉਹ ਮੇਰੇ ਪ੍ਰਸ਼ਨਾਂ ਦਾ ਕੋਈ ਜਵਾਬ ਨਹੀਂ ਸੀ ਦਿੰਦੀ ਅਤੇ ਇੱਕ ਅਜੀਬ ਜਿਹੀ ਅਦਾ ਨਾਲ ਬੁੱਲ੍ਹ ਅਟੇਰ ਲੈਂਦੀ ਸੀਉਹ ਰੋਣਹਾਕੀ ਹੋਈ ਪਈ ਸੀ

”ਹੁਣ ਘਰ ਚੱਲੀਏ?” ਮੈਂ ਪੁੱਛਦਾ ਹਾਂ।  

”ਪਰ ਮੈਨੂੰਮੈਨੂੰ ਤਾਂ ਇੱਥੇ ਫਿਸਲਣਾ ਚੰਗਾ ਲੱਗ ਰਿਹਾ ਹੈ।” ਕਹਿੰਦੇ ਹੋਏ ਉਹ ਸ਼ਰਮਾ ਗਈ ਅਤੇ ਫਿਰ ਮੈਨੂੰ ਕਿਹਾ:  

ਕਿਉਂ ਨਾ ਆਪਾਂ ਇੱਕ ਵਾਰ ਫਿਰ ਫਿਸਲੀਏ?”

ਹਾਂਤਾਂ ਉਸਨੂੰ ਇਹ ਫਿਸਲਣਾ ਅੱਛਾ ਲੱਗਦਾ ਸੀ। ਪਰ ਸਲੈੱਜ ਤੇ ਬੈਠਦੇ ਹੋਏ ਤਾਂ ਉਹ ਪਹਿਲਾਂ ਦੀ ਤਰ੍ਹਾਂ ਹੀ ਡਰ ਨਾਲ ਬੱਗੀ ਹੋ ਗਈ ਅਤੇ ਕੰਬਣ ਲੱਗੀ। ਡਰ ਦੇ ਮਾਰੇ ਉਸਨੂੰ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਸੀ।

ਹੁਣ ਅਸੀ ਤੀਜੀ ਵਾਰ ਪਹਾੜ ਤੋਂ ਉੱਤਰ ਰਹੇ ਸਾਂ। ਇਸ ਵਾਰ ਨਾਦੀਆ ਦੀਆਂ ਨਜ਼ਰਾਂ ਮੇਰੇ ਬੁੱਲ੍ਹਾਂ ਉੱਤੇ ਟਿਕੀਆਂ ਸਨ। ਪਰ ਮੈਂ ਆਪਣੇ ਮੂੰਹ ਉੱਤੇ ਰੂਮਾਲ ਰੱਖਕੇ ਖੰਘਣ ਲਗਾ ਅਤੇ ਜਿਵੇਂ ਹੀ ਅਸੀ ਢਲਾਨ ਦੇ ਅੱਧ ਵਿੱਚ ਪੁੱਜੇ ਤਾਂ ਮੈਂ ਫਿਰ ਹੌਲੀ ਜਿਹੇ ਸਰਗੋਸ਼ੀ ਕੀਤੀ:

ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ!”

ਅਤੇ ਪਹੇਲੀ ਪਹੇਲੀ ਹੀ ਰਹਿ ਗਈਨਾਦੀਆ ਹੁਣ ਖ਼ਾਮੋਸ਼ ਸੀ ਪਰ ਉਸ ਦੀ ਰੂਹ ਬੇਕਰਾਰ ਸੀ।  ਉਹ ਆਪਣੀ ਸੋਚਾਂ ਵਿੱਚ ਗੁੰਮ ਸੀ। ਖੈਰ, ਮੈਂ ਉਸਨੂੰ ਉਸਦੇ ਘਰ ਤੱਕ ਛੱਡਣ ਗਿਆਉਹ ਹੌਲੀ ਬਹੁਤ ਹੌਲੀ ਚੱਲ ਰਹੀ ਸੀ ਅਤੇ ਉਡੀਕ ਕਰ ਰਹੀ ਸੀ ਕਿ ਸ਼ਾਇਦ ਮੈਂ ਉਸਨੂੰ ਉਹੀ ਸ਼ਬਦ ਕਹਾਂ। ਮੈਂ ਜਾਣਦਾ ਸੀ ਕਿ ਉਸਦਾ ਦਿਲ ਕਿਵੇਂ ਤੜਫ਼ ਰਿਹਾ ਸੀਪਰ ਉਹ ਚੁੱਪ ਰਹਿਣ ਦੀ ਭਰਪੂਰ ਕੋਸ਼ਿਸ਼ ਕਰ ਰਹੀ ਸੀ ਅਤੇ ਇਹ ਕਹਿਣ ਤੋਂ ਆਪਣੇ ਆਪ ਨੂੰ ਰੋਕ ਰਹੀ ਸੀ:

“ਹਵਾ ਤਾਂ ਉਹ ਸ਼ਬਦ ਨਹੀਂ ਕਹਿ ਸਕਦੀ ਸੀ! ਮੈਂ ਇਹ ਨਹੀਂ ਸੋਚਣਾ ਚਾਹੁੰਦੀ ਕਿ ਇਹ ਹਵਾ ਨੇ ਕਹੇ ਸੀ!”

ਦੂਜੇ ਦਿਨ ਮੈਨੂੰ ਉਸਦਾ ਇੱਕ ਰੁੱਕਾ ਮਿਲਦਾ ਹੈ:

“ਅੱਜ ਜੇ ਤੁਸੀਂ ਪਹਾੜੀ ਤੇ ਫਿਸਲਣ ਲਈ ਜਾਣਾ ਹੋਇਆ ਤਾਂ ਮੈਨੂੰ ਆਪਣੇ ਨਾਲ ਲੈ ਲੈਣਾ।-ਨਾਦੀਆ।”

ਉਸ ਦਿਨ ਤੋਂ ਅਸੀਂ ਦੋਨੋਂ ਰੋਜ ਫਿਸਲਣ ਲਈ ਪਹਾੜੀ ਤੇ ਜਾਣ ਲੱਗੇ ਅਤੇ ਸਲੈੱਜ ਤੇ ਹੇਠਾਂ ਫਿਸਲਦੇ ਹੋਏ ਹਰ ਵਾਰ ਮੈਂ ਹੌਲੀ ਅਵਾਜ ਵਿੱਚ ਉਹ ਹੀ ਸ਼ਬਦ ਕਹਿ ਦਿੰਦਾ:  

ਮੈਂ ਤੈਨੂੰ ਪਿਆਰ ਕਰਦਾ ਹਾਂ,  ਨਾਦੀਆ!”

ਜਲਦੀ ਹੀ ਨਾਦੀਆ ਨੂੰ ਇਹਨਾਂ ਸ਼ਬਦਾਂ ਦਾ ਨਸ਼ਾ ਜਿਹਾ ਹੋ ਗਿਆ,  ਉਹੋ ਜਿਹਾ ਹੀ ਨਸ਼ਾ ਜਿਹੋ ਜਿਹਾ ਸ਼ਰਾਬ ਜਾਂ ਮਾਰਫੀਨ ਦਾ ਨਸ਼ਾ ਹੁੰਦਾ ਹੈਹੁਣ ਉਹ ਇਨ੍ਹਾਂ ਸ਼ਬਦਾਂ ਦੇ ਬਿਨਾਂ ਰਹਿ ਹੀ ਨਹੀਂ ਸਕਦੀ ਸੀ।  

ਹਾਲਾਂਕਿ ਉਸਨੂੰ ਪਹਾੜੀ ਤੋਂ ਫਿਸਲਣ ਵਿੱਚ ਪਹਿਲਾਂ ਦੀ ਤਰ੍ਹਾਂ ਡਰ ਲੱਗਦਾ ਸੀ, ਪਰ ਹੁਣ ਡਰ ਅਤੇ ਖ਼ਤਰਾ ਮੁਹੱਬਤ ਨਾਲ ਭਰੇ ਉਨ੍ਹਾਂ ਸ਼ਬਦਾਂ ਵਿੱਚ ਇੱਕ ਨਵਾਂ ਸਵਾਦ ਪੈਦਾ ਕਰ ਦਿੰਦੇ ਸੀ, ਜੋ ਪਹਿਲਾਂ ਦੀ ਤਰ੍ਹਾਂ ਉਸਦੇ ਲਈ ਇੱਕ ਪਹੇਲੀ ਬਣੇ ਹੋਏ ਸਨ ਅਤੇ ਉਸਦੇ ਦਿਲ ਨੂੰ ਤੜਫਾਉਂਦੇ ਹਰ ਵਾਰ ਮੈਂ ਅਤੇ ਹਵਾ ਹੀ ਮਸ਼ਕੂਕ ਹੁੰਦੇ। ਸਾਡੇ ਦੋਨਾਂ ਵਿੱਚੋਂ ਕੌਣ ਉਸਦੇ ਸਾਹਮਣੇ ਆਪਣੀ ਭਾਵਨਾ ਦਾ ਪਰਗਟਾ ਕਰਦਾ ਸੀਉਸਨੂੰ ਪਤਾ ਨਹੀਂਪਰ ਹੁਣ ਉਸਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾਸ਼ਰਾਬ ਚਾਹੇ ਕਿਸੇ ਵੀ ਬਰਤਨ ਤੋਂ ਕਿਉਂ ਨਾ ਪੀਤੀ ਜਾਵੇ ਨਸ਼ਾ ਤਾਂ ਉਹ ਓਨਾ ਹੀ ਦਿੰਦੀ ਹੈ। ਅਚਾਨਕ ਇੱਕ ਦਿਨ ਦੁਪਹਿਰ ਦੇ ਸਮੇਂ ਮੈਂ ਇਕੱਲਾ ਹੀ ਉਸ ਪਹਾੜੀ ਤੇ ਚਲਾ ਗਿਆਭੀੜ ਦੇ ਪਿੱਛੋਂ ਮੈਂ ਵੇਖਿਆ ਕਿ ਨਾਦੀਆ ਉਸ ਢਲਾਨ ਦੇ ਕੋਲ ਖੜੀ ਸੀ, ਉਸਦੀਆਂ ਅੱਖਾਂ ਮੈਨੂੰ ਹੀ ਤਲਾਸ਼ ਰਹੀਆਂ ਫਿਰ ਉਹ ਹੌਲੀ ਹੌਲੀ ਪਹਾੜੀ ਤੇ ਚੜ੍ਹ ਰਹੀ ਸੀ…ਇਕੱਲੇ ਫਿਸਲਣ ਵਿੱਚ ਹਾਲਾਂਕਿ ਉਸਨੂੰ ਡਰ ਲੱਗਦਾ ਸੀਬਹੁਤ ਜ਼ਿਆਦਾ ਡਰ! ਉਹ ਬਰਫ਼ ਦੀ ਤਰ੍ਹਾਂ ਬੱਗੀ ਪੈ ਚੁੱਕੀ ਸੀ,  ਉਹ ਕੰਬ ਰਹੀ ਸੀ, ਜਿਵੇਂ ਉਸਨੂੰ ਫਾਂਸੀ ਤੇ ਚੜ੍ਹਾਇਆ ਜਾ ਰਿਹਾ ਹੋਵੇਪਰ ਉਹ ਅੱਗੇ ਹੀ ਅੱਗੇ ਵੱਧਦੀ ਜਾ ਰਹੀ ਸੀ, ਬਿਨਾਂ ਝਿਝਕ, ਬਿਨਾਂ ਰੁਕੇਸ਼ਾਇਦ ਆਖ਼ਰ ਉਸਨੇ ਫੈਸਲਾ ਕਰ ਹੀ ਲਿਆ ਕਿ ਉਹ ਇਸ ਵਾਰ ਇਕੱਲੀ ਹੇਠਾਂ ਫਿਸਲ ਕੇ ਦੇਖੇਗੀ ਕਿ ਜਦੋਂ ਮੈਂ ਇਕੱਲੀ ਹੋਵਾਂਗੀ ਤਾਂ ਕੀ ਮੈਨੂੰ ਉਹ ਮਿੱਠੇ ਸ਼ਬਦ ਸੁਣਾਈ ਦੇਣਗੇ ਜਾਂ ਨਹੀਂ? ਮੈਂ ਵੇਖਦਾ ਹਾਂ ਕਿ ਉਹ ਬੇਹੱਦ ਘਬਰਾਈ ਹੋਈ ਡਰ ਨਾਲ ਮੂੰਹ ਖੋਲ੍ਹ ਕੇ ਸਲੈੱਜ ਤੇ ਬੈਠ ਗਈਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਜਿਵੇਂ ਜੀਵਨ ਤੋਂ ਵਿਦਾ ਲੈ ਕੇ ਹੇਠਾਂ ਦੇ ਵੱਲ ਫਿਸਲ ਪਈ… ਸਲੈੱਜ ਦੇ ਫਿਸਲਣ ਦੀ ਗੂੰਜ ਸੁਣਾਈ ਪੈ ਰਹੀ ਸੀਨਾਦੀਆ ਨੂੰ ਉਹ ਸ਼ਬਦ ਸੁਣਾਈ ਦਿੱਤੇ ਜਾਂ ਨਹੀਂ .. ਮੈਨੂੰ ਨਹੀਂ ਪਤਾਮੈਂ ਬਸ ਇਹ ਵੇਖਿਆ ਕਿ ਉਹ ਬੇਹੱਦ ਥਕੀ ਹੋਈ ਅਤੇ ਲਿੱਸੀਜਿਹੀ  ਸਲੈੱਜ ਤੋਂ ਉੱਠੀ। ਮੈਂ ਉਸਦੇ ਚਿਹਰੇ ਤੇ ਇਹ ਪੜ੍ਹ ਸਕਦਾ ਸੀ ਕਿ ਉਹ ਖ਼ੁਦ ਨਹੀਂ ਜਾਣਦੀ ਕਿ ਉਸਨੂੰ ਕੁੱਝ ਸੁਣਾਈ ਦਿੱਤਾ ਜਾਂ ਨਹੀਂਹੇਠਾਂ ਫਿਸਲਦੇ ਹੋਏ ਉਸਨੂੰ ਇੰਨਾ ਡਰ ਲਗਾ ਕਿ ਉਸਦੇ ਲਈ ਕੁੱਝ ਵੀ ਸੁਣਨਾ ਜਾਂ ਸਮਝਣਾ ਮੁਸ਼ਕਲ ਸੀਫਿਰ ਕੁੱਝ ਹੀ ਅਰਸੇ ਦੇ ਬਾਅਦ ਬਸੰਤ ਦਾ ਮੌਸਮ ਗਿਆਮਾਰਚ ਦਾ ਮਹੀਨਾ…. ਸੂਰਜ ਦੀਆਂ ਕਿਰਨਾਂ ਪਹਿਲਾਂ ਤੋਂ ਜਿਆਦਾ ਗਰਮ ਹੋ ਗਈਆਂ ਹਨ ਸਾਡੀ ਬਰਫ਼ ਨਾਲ ਢਕੀ ਉਹ ਬੱਗੀ ਪਹਾੜੀ ਵੀ ਕਾਲੀ ਪੈ ਗਈ ਸੀ, ਉਸਦੀ ਚਮਕ ਖ਼ਤਮ ਹੋ ਗਈ ਸੀ। ਹੌਲੀ ਹੌਲੀ ਸਾਰੀ ਬਰਫ਼ ਪਿਘਲ ਗਈਸਾਡਾ ਫਿਸਲਣਾ ਬੰਦ ਹੋ ਗਿਆ ਅਤੇ ਹੁਣ ਨਾਦੀਆ ਨੇ ਉਨ੍ਹਾਂ ਸ਼ਬਦਾਂ ਨੂੰ ਨਹੀਂ ਸੁਣ ਸਕਣਾ।  ਉਸ ਨੂੰ ਉਹ ਸ਼ਬਦ ਕਹਿਣ ਵਾਲਾ ਵੀ ਹੁਣ ਕੋਈ ਨਹੀਂ: ਹਵਾ ਖ਼ਾਮੋਸ਼ ਹੋ ਗਈ ਹੈ ਅਤੇ ਮੈਂ ਇਹ ਸ਼ਹਿਰ ਛੱਡਕੇ ਕਾਫੀ ਅਰਸੇ ਲਈ ਪੀਟਰਜਬਰਗ ਜਾਣ ਜਾਣ ਦੀਆਂ ਤਿਆਰੀਆਂ ਕਰ ਰਿਹਾ ਸੀ… ਹੋ ਸਕਦਾ ਹੈ ਹਮੇਸ਼ਾ ਲਈ

ਮੇਰੇ ਪੀਟਰਜਬਰਗ ਰਵਾਨਾ ਹੋਣ ਤੋਂ ਸ਼ਾਇਦ ਦੋ ਦਿਨ ਪਹਿਲਾਂ ਦੀ ਗੱਲ ਹੈਸ਼ਾਮ ਦੇ ਸਮੇਂ ਮੈਂ ਬਾਗ਼ ਵਿੱਚ ਬੈਠਾ ਸੀਜਿਸ ਮਕਾਨ ਵਿੱਚ ਨਾਦੀਆ ਰਹਿੰਦੀ ਸੀ  ਇਹ ਬਾਗ਼ ਉਸ ਨਾਲ ਲੱਗਦਾ ਸੀ ਅਤੇ ਇੱਕ ਉੱਚੀ ਵਾੜ ਹੀ ਨਾਦੀਆ ਦੇ ਮਕਾਨ ਨੂੰ ਇਸ ਬਾਗ਼ ਤੋਂ ਵੱਖ ਕਰਦੀ ਸੀਅਜੇ ਵੀ ਮੌਸਮ ਵਿੱਚ ਕਾਫ਼ੀ ਠੰਡਕ ਸੀ, ਕਿਤੇ ਕਿਤੇ ਬਰਫ਼ ਪਈ ਵਿਖਾਈ ਦਿੰਦੀ ਸੀ, ਹਰਿਆਲੀ ਅਜੇ ਨਹੀਂ ਸੀ ਪਰ ਬਸੰਤ ਦੀ ਸੁਗੰਧ ਮਹਿਸੂਸ ਹੋਣ ਲੱਗ ਪਈ ਸੀਸ਼ਾਮ ਨੂੰ ਪੰਛੀਆਂ ਦੀ ਚਹਿਚਹਾਟ ਸੁਣਾਈ ਦੇਣ ਲੱਗੀਮੈਂ ਵਾੜ ਦੇ ਕੋਲ ਗਿਆ ਅਤੇ ਇੱਕ ਦਰਾਰ ਵਿੱਚੋਂ ਨਾਦੀਆ  ਦੇ ਘਰ ਦੀ ਤਰਫ ਵੇਖਿਆਨਾਦੀਆ ਬਰਾਂਡੇ ਵਿੱਚ ਖੜੀ ਸੀ ਅਤੇ ਉਦਾਸ ਨਜਰਾਂ ਨਾਲ ਅਸਮਾਨ ਵੱਲ ਵੇਖ ਰਹੀ ਸੀਬਸੰਤੀ ਹਵਾ ਉਸਦੇ ਉਦਾਸ ਫਿੱਕੇ ਚਿਹਰੇ ਨੂੰ ਸਹਿਲਾ ਰਹੀ ਸੀਇਹ ਹਵਾ ਉਸਨੂੰ ਉਸ ਹਵਾ ਦੀ ਯਾਦ ਦਿਲਾਉਂਦੀ ਸੀ ਜੋ ਉਦੋਂ ਪਹਾੜੀ ਤੇ ਸ਼ੂਕਦੀ ਹੁੰਦੀ ਸੀ ਜਦੋਂ ਉਸਨੇ ਉਹ ਸ਼ਬਦ ਸੁਣੇ ਸਨ।  ਉਸਦਾ ਚਿਹਰਾ ਹੋਰ ਉਦਾਸ ਹੋ ਗਿਆ, ਗੱਲ੍ਹ ਤੇ ਅੱਥਰੂ ਵਹਿ ਤੁਰੇਅਤੇ ਬੇਚਾਰੀ ਕੁੜੀ ਨੇ ਆਪਣੇ ਹੱਥ ਇਸ ਤਰ੍ਹਾਂ ਨਾਲ ਅੱਗੇ ਵਧਾਏ ਜਿਵੇਂ ਉਹ ਉਸ ਹਵਾ ਨੂੰ ਇਹ ਅਰਜੋਈ ਕਰ ਰਹੀ ਹੋਵੇ ਕਿ ਉਹ ਇੱਕ ਵਾਰ ਫਿਰ ਉਸਦੇ ਲਈ ਉਹ ਸ਼ਬਦ ਦੋਹਰਾਏਅਤੇ ਜਦੋਂ ਹਵਾ ਦਾ ਇੱਕ ਝੋਕਾ ਆਇਆ ਤਾਂ ਮੈਂ ਫਿਰ ਹੌਲੀ ਆਵਾਜ਼ ਵਿੱਚ ਕਿਹਾ:

ਮੈਂ ਤੈਨੂੰ ਪਿਆਰ ਕਰਦਾ ਹਾਂ, ਨਾਦੀਆ!”

ਅਚਾਨਕ ਨਾ ਜਾਣੇ ਨਾਦੀਆ ਨੂੰ ਕੀ ਹੋਇਆ! ਉਹ ਚੌਂਕ ਕੇ ਮੁਸਕਰਾਉਣ ਲੱਗੀ  ਅਤੇ ਹਵਾ ਦੇ ਵੱਲ ਹੱਥ ਵਧਾਏ।  ਉਹ ਬੇਹੱਦ ਖ਼ੁਸ਼ ਸੀ,  ਬੇਹੱਦ ਸੁਖੀ,  ਬੇਹੱਦ ਸੁੰਦਰ

ਅਤੇ ਮੈਂ ਆਪਣਾ ਸਾਮਾਨ ਬੰਨਣ ਲਈ ਘਰ ਪਰਤ ਆਉਂਦਾ ਹਾਂ .  .  .  

ਇਹ ਬਹੁਤ ਪਹਿਲਾਂ ਦੀ ਗੱਲ ਹੈਹੁਣ ਨਾਦੀਆ ਦਾ ਵਿਆਹ ਹੋ ਚੁੱਕਾ ਸੀਉਸਨੇ ਖ਼ੁਦ ਵਿਆਹ ਦਾ ਫੈਸਲਾ ਕੀਤਾ ਜਾਂ ਨਹੀਂਇਸ ਨਾਲ ਕੋਈ ਫਰਕ ਨਹੀਂ ਪੈਂਦਾ।  ਉਸਦਾ ਪਤੀ ਇੱਕ ਵੱਡਾ ਅਫਸਰ ਹੈ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨਉਹ ਉਸ ਸਮੇਂ ਨੂੰ ਅੱਜ ਵੀ ਨਹੀਂ ਭੁੱਲੀ, ਜਦੋਂ ਅਸੀਂ ਫਿਸਲਣ ਲਈ ਪਹਾੜੀ ਤੇ ਜਾਇਆ ਕਰਦੇ ਸਾਂਹਵਾ ਦੇ ਉਹ ਸ਼ਬਦ ਉਸਨੂੰ ਅੱਜ ਵੀ ਯਾਦ ਹਨ, ਇਹ ਉਸਦੇ ਜੀਵਨ ਦੀ ਸਭ ਤੋਂ ਸੁਖਦ, ਦਿਲ ਟੁੰਬਵੀਂ ਅਤੇ ਖ਼ੂਬਸੂਰਤ ਯਾਦ ਹੈ

ਅਤੇ ਹੁਣ, ਜਦੋਂ ਮੈਂ ਵੱਡੀ ਉਮਰ ਦਾ ਹੋ ਗਿਆ ਹਾਂ, ਮੈਂ ਇਹ ਨਹੀਂ ਸਮਝ ਪੈਂਦਾ ਕਿ ਮੈਂ ਉਸ ਨੂੰ ਉਹ ਸ਼ਬਦ ਕਿਉਂ ਕਹੇ ਸਨ, ਕਿਸ ਲਈ ਮੈਂ ਉਸਦੇ ਨਾਲ ਐਸਾ ਮਜ਼ਾਕ ਕੀਤਾ ਸੀ!

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s


%d bloggers like this: